ਖੋਜ
ਅਨਮੋਲ ਕੌਰ, ਕਨੇਡਾ  
 (08/05/2019)


ਅੱਠ ਘੰਟਿਆਂ ਦੀ ਸ਼ਿਫਟ ਲਾ ਕੇ ਅਜੇ ਘਰ ਪਹੁੰਚਿਆ ਹੀ ਸੀ ਕਿ ਫੋਨ ਆ ਗਿਆ, “ ਸਤਿ ਸ੍ਰੀ ਅਕਾਲ ਕਰਮਜੀਤ।”
“ ਸਤਿ ਸ੍ਰੀ ਅਕਾਲ ਵੀਰ।” ਮੈਂ ਫੋਨ ਉੱਪਰ ਗੱਲ ਆਪਣੇ ਪਿੰਡ ਵਾਲੇ ਪੰਮੇ ਨਾਲ ਗੱਲ ਕਰਨ ਲੱਗਾ, “ ਕੀ ਹਾਲ ਆ, ਪਿੰਡ ਵਲੋਂ ਕੋਈ ਸੁਖ –ਸੁਨੇਹਾ ਆਇਆ”?
“ ਆਪਣੇ ਨਾਲ ਦੇ ਪਿੰਡੋਂ ਕੋਠੀ ਵਾਲਿਆਂ ਦਾ ਜਗਜੀਤ ਅਤੇ ਇਕ ਹੋਰ ਹਲਕੀ ਜਿਹੀ ਉਮਰ ਦਾ ਮੁੰਡਾ ਆਇਆ ਆ।”
“ ਜਗਜੀਤ ਉਹ ਹੀ ਜਿਹੜਾ ਚੰਡੀਗ੍ਹੜ ਯੂਨੀਵਰਸਟੀ ਵਿਚ ਪ੍ਰੌਫੈਸਰ ਸੀ।” ਕਿਚਨ ਦੇ ਸਿੰਕ ਕੋਲ ਆਪਣੇ ਲੰਚ ਵਾਲੇ ਭਾਂਡੇ ਰਖਦੇ ਕਿਹਾ, “ ਨਾਲ ਉਹਦੇ ਉਸ ਦਾ ਪੁੱਤਰ ਹੋਵੇਗਾ”?
“ ਨਾ ਕਾਹਨੂੰ, ਪੁਤਰ ਨਹੀ , ਉਸ ਦਾ ਕੋਈ ਸਟੂਡੈਂਟ ਆ।”
“ ਅੱਛਾ, ਅੱਛਾ।” ਕਰਦੇ ਨੇ ਮੈਂ ਆਪਣੀ ਪਤਨੀ ਨੂੰ ਚਾਹ ਧਰਨ ਦਾ ਇਸ਼ਾਰਾ ਕੀਤਾ।
“ ਘਰ ਮਗਰੋਂ ਵੜਦੇ ਨੇ ਫੋਨ ਪਹਿਲਾਂ ਆਉਣ ਲੱਗ ਜਾਂਦੇ ਆ।” ਹੌਲੀ ਅਜਿਹੀ ਬੁੜਬੁੜਾਂਦਿਆਂ ਮੇਰੀ ਪਤਨੀ ਨੇ ਕਿਹਾ, “ ਬੰਦਾ ਚਾਹ ਪਾਣੀ ਪੀ ਲਏ ਫਿਰ ਕਿਸੇ ਨੂੰ ਫੋਨ ਕਰੇ।”

ਪਤਨੀ ਨੂੰ ਅਣਗੋਲਦਿਆਂ ਮੈਂ ਪੰਮੇ ਨਾਲ ਗੱਲ ਕਰੀ ਗਿਆ, “ ਕੋਈ ਨਹੀ ਬਣਾ ਲਿਉ ਪ੍ਰੌਗਰਾਮ ਮਿਲਣ ਦਾ।”
“ ਪ੍ਰੋਗਰਾਮ ਤਾਂ ਰਖ ਲੈਂਦੇ ਆਂ।” ਪੰਮੇ ਨੇ ਕਿਹਾ, “ ਪਰ ਉਹ ਆਪਣੀ ਸਾਰਿਆਂ ਦੀ ਹੈਲਪ ਚਾਹੁੰਦਾ ਹਾਂ।”
“ ਹੈਲਪ ਕਾਹਦੀ ਚਾਹੁੰਦਾ ਹਾਂ?”

ਮੇਰੀ ਇਸ ਗੱਲ ਦਾ ਜਵਾਬ ਪੰਮੇ ਨੇ ਅਜੇ ਦਿਤਾ ਨਹੀ ਸੀ, ਪਤਨੀ ਪਹਿਲਾਂ ਹੀ ਬੋਲ ਉਠੀ, “ ਪੈਸਿਆਂ ਦੀ ਹੈਲਪ ਚਾਹੁੰਦਾ ਹੋਵੇਗਾ, ਹੋਰ ਕਾਹਦੀ।”
ਮੇਰਾ ਦਿਲ ਕੀਤਾ ਕਿ ਫੋਨ ਬੰਦ ਕਰ ਕੇ ਪਤਨੀ ਨੂੰ ਦਸਾਂ ਕਿ ਉਹ ਪੈਸੇ ਇਕੱਠੇ ਕਰਨ ਵਾਲਾ ਬੰਦਾ ਨਹੀ ਸਗੋ ਬਹੁਤ ਹੀ ਸੁਲਝਿਆ ਹੋਇਆ, ਪੜ੍ਹਿਆ ਲਿਖਿਆ ਸਮਝਦਾਰ ਬੰਦਾ ਹੈ। ਕੰਧ ਨਾਲ ਮੱਥਾ ਕੀ ਮਾਰਨਾ ਇਹ ਸੋਚ ਕੇ ਮੈਂ ਪੰਮੇ ਨੂੰ ਹੀ ਪੁੱਛਿਆ, “ ਕਿਸ ਕਰਕੇ ਹੈਲਪ ਚਾਹੁੰਦਾ ?”

“ ਬੁਜ਼ਰਗਾ ਬਾਰੇ ਖੋਜ ਕਰਨ ਆਏ ਨੇ।” ਪੰਮੇ ਨੇ ਦੱਸਿਆ, “ ਨਾਲ ਆਏ ਸਟੂਡੈਂਟ ਨੇ ਇਸ ਉੱਪਰ ਕੋਈ ਬੁੱਕ-ਬਕ ਲਿਖਣੀ ਜੇ।”
“ ਅੱਛਾ।” ਮੈਂ ਹੈਰਾਨ ਹੁੰਦੇ ਨੇ ਪੁੱਛਿਆ, “ ਬੁਜ਼ਰਗਾ ਬਾਰੇ ਕੀ ਬੁਕ ਲਿਖਣੀ, ਕੈਨੇਡਾ ਦੇ ਬੁਜ਼ਰਗਾਂ ਬਾਰੇ ਜਾਂ ਇੰਡੀਆਂ ਦੇ”?
“ ਭਰਾਵਾ, ਮੈਂਨੂੰ ਨਹੀ ਪਤਾ।” ਪੰਮੇ ਨੇ ਗੱਲ ਮੁਕਾਉਂਦੇ ਕਿਹਾ, “ ਆਪ ਹੀ ਪਤਾ ਕਰ ਲਈ, ਤੁਸੀ ਫਰਾਈਡੇ ਸ਼ਾਮ ਨੂੰ ਸਾਡੇ ਵੱਲ ਹੀ ਆ ਜਾਇਉ, ਪਿੰਡ ਦੇ ਬਾਕੀ ਬੰਦਿਆਂ ਨੂੰ ਤਾਂ ਮੈਂ ਕਹਿ ਦੇਵਾਂਗਾ, ਮੋਹਣ ਦੁਗਲ ਨੂੰ ਤੂੰ ਕਹਿ ਦੇਂਵੀ , ਉਹਦਾ ਨੰਬਰ ਮੇਰੇ ਕੋਲ ਹੈ ਨਹੀ।”

“ ਕਿੰਨੇ ਕੁ ਵਜੇ ਆਈਏ?”
“ ਸਾਰਿਆਂ ਨੇ ਕੰਮਾਂ ਤੋਂ ਹਟ ਕੇ ਹੀ ਆਉਣਾ,ਛੇ ਸਾਢੇ ਛੇ ਤਾਂ ਸੋਖਿਆਂ ਹੀ ਵਜ ਜਾਣੇ।”
“ ਫਿਰ ਤਾਂ ਰੋਟੀ ਦਾ ਟਾਈਮ ਹੋ ਜਾਣਾ।”
“ ਤੁਹਾਨੂੰ ਸਾਰਿਆਂ ਨੂੰ ਰੋਟੀ ਉਪਰ ਤਾਂ ਬੁਲਾਇਆ।”
“ ਰੋਟੀ ਬਣਾਉਣ ਤੇ ਹੈਲਪ ਚਾਹੀਦੀ ਹੋਵੇ ਤਾਂ ਦਸ ਦੇਂਵੀ ,ਤੇਰੀ ਭਰਜਾਈ ਪਹਿਲਾਂ ਹੀ ਆ ਜਾਵੇਗੀ।”
“ ਸਾਰਾ ਕੁਝ ਬਾਹਰੋ ਹੀ ਮੰਗਾ ਲੈਣਾ” ਪੰਮੇ ਨੇ ਕਿਹਾ, “ ਤੂੰ ਇਸ ਗੱਲ ਦੀ ਚਿੰਤਾ ਨਾ ਕਰ ਇਹ ਸਾਰਾ ਇੰਤਜ਼ਾਮ ਜ਼ਨਾਨੀਆਂ ਨੇ ਆਪ ਹੀ ਕਰ ਲੈਣਾ, ਬਸ ਤੁਸੀ ਟਾਈਮ ਨਾਲ ਪਰਿਵਾਰ ਸਮੇਤ ਪਹੁੰਚ ਜਾਇਉ।”

ਫੋਨ ਰੱਖਣ ਦੀ ਦੇਰ ਹੀ ਸੀ ਕਿ ਪਤਨੀ ਨੇ ਮੇਰੇ ਅੱਗੇ ਚਾਹ ਦਾ ਕੱਪ ਰੱਖਦੇ ਪੁੱਛਿਆ, “ ਕੋਣ ਆਇਆ ਆ?”
“ ਤੂੰ ਨਹੀ ਜਾਣਦੀ।” ਚਾਹ ਦਾ ਗਰਮ ਘੁੱਟ ਭਰਦੇ ਮੈਂ ਕਿਹਾ, “ ਸਾਡਾ ਪਿੰਡਾਂ ਵੱਲ ਦਾ ਕੋਈ ਬੰਦਾ ਆ।”
“ ਉਹ ਬੁੱਢਿਆ ਉੱਪਰ ਕਿਤਾਬ ਲਿਖਣ ਲੱਗਾ?”
“ ਤੂੰ ਚਾਹ ਬਣਾਉਂਦੀ ਸੀ ਕਿ ਸਾਡੀਆਂ ਗੱਲਾਂ ਸੁਣਦੀ ਸੀ।”
“ ਫੋਨ ਉੱਪਰ ਗੱਲਾਂ ਬਹੁਤ ਚਾਅ ਨਾਲ ਕਰਦੇ ਦਿਸੇ ਤਾਂ ਮੈਂ ਸੁਨਣ ਲੱਗ ਪਈ ਪਤਾ ਨਹੀ ਕੀ ਗੱਲ ਹੋਈ।”
“ ਕਮਲੀਏ, ਪਿੰਡ ਦਾ ਨਾਮ ਸੁਣ ਕੇ ਹੀ ਚਾਅ ਚੜ੍ਹ ਜਾਦਾਂ, ਇਹ ਤਾਂ ਫਿਰ ਲਾਗਿਉ ਬੰਦਾ ਆਇਆ ਹੈ।”
“ ਫੋਨ ਪੰਮੇ ਦਾ ਹੋਣਾ, ਉਹ ਹੀ ਇਦਾਂ ਦੀਆਂ ਵਿਉਂਤਾ ਘੜ੍ਹ ਦਾ ਰਹਿੰਦਾ ਆ।”

“ ਮੈਂਨੂੰ ਤਾਂ ਤੇਰੀ ਸਮਝ ਨਹੀ ਲੱਗਦੀ, ਇਕ ਤਾਂ ਉਹ ਬੰਦਾ ਪੰਜਾਬੋ ਆਏ-ਗਏ ਦੀ ਹੈਲਪ ਕਰਦਾ, ਸਾਰੇ ਪਿੰਡ ਵਲਿਆਂ ਨੂੰ ਖਾਣ-ਪਿਲਾਉਣ ਦਾ ਇੰਤਜ਼ਾਮ ਕਰਦਾ, ਇਕ ਤੇਰੀ ਵਰਗੀ ਉਹਦੇ ਬਾਰੇ ਵਾਧੂ ਗੱਲਾਂ ਕਰੀ ਜਾਊ।”
“ ਨਹੀ ਵਾਧੂ ਗੱਲ ਤਾਂ ਨਹੀ ਸੀ ਕਰਦੀ।” ਪਤਨੀ ਨੇ ਜਰਾ ਤਹੱਮਲ ਨਾਲ ਕਿਹਾ, “ ਮੇਰਾ ਮਤਲਬ ਸੀ ਉਹ ਇੱਕਠ-ਕੂਠ ਕਰਕੇ ਵਾਹਵਾ ਖੁਸ਼ ਰਹਿੰਦਾ।”
“ ਇੱਕਠ-ਕੂਠ ਇਸ ਕਰਕੇ ਹੀ ਕਰਦਾ ਕਿ ਆਪਸ ਵਿਚ ਸਾਰੇ ਮਿਲ-ਗਿਲ ਲੈਣ।” ਮੈਂ ਪਤਨੀ ਨੂੰ ਸਮਝਾਉਂਦਿਆਂ ਕਿਹਾ, “ ਇਸ ਬਹਾਨੇ ਨਾਲ ਤਾਂ ਸਾਰੇ ਮਿਲ ਲੈਂਦੇ ਨੇ, ਉਸ ਤਰਾਂ ਕਿਹੜਾ ਕਿਸੇ ਦੇ ਆਇਆ-ਜਾਇਆ ਜਾਦਾਂ।”

ਸ਼ੁਕਰਵਾਰ ਕੰਮ ਤੋਂ ਆਉਂਦਾ ਹੀ ਮੈਂ ਵਾਸ਼ਰੂਮ ਵਿਚ ਨਹਾਉਣ ਲਈ ਚਲਾ ਗਿਆ। ਜੀਨ ਦੇ ਨਾਲ ਸਕਾਈ ਬਿਲਊ ਕਮੀਜ਼ ਪਾ ਕੇ ਪੱਗ ਬੱਨਣ ਲੱਗਾ ਤਾਂ ਪਤਨੀ ਬੋਲੀ, “ ਹੁਣ ਦੇਖੋ ਕਿਦਾਂ ਛੇਤੀ ਛੇਤੀ ਤਿਆਰ ਹੋਣ ਲਗਿਉ, ਜੇ ਕਿਤੇ ਮੇਰੇ ਮਾਪਿਆ ਦੇ ਜਾਣਾ ਪੈ ਜਾਵੇ ਤਾਂ ਮੂੰਹ ਘੁੱਟ ਕੇ ਬੋਲਣਗੇ, ਮੈਂਨੂੰ ਜਾਣਾ ਹੀ ਪੈਣਾ ਆ?”

ਦਰਅਸਲ ਪਤਨੀ ਨੇ ਜੋ ਮੇਰੇ ਬਾਰੇ ਕਿਹਾ ਸੀ ਹੈ ਤਾਂ ਸੱਚ ਹੀ ਸੀ। ਇਸ ਲਈ ਉਸ ਦਾ ਗੱਲ ਦਾ ਜਵਾਬ ਦੇਣਾ ਮੁਨਾਸਿਬ ਨਹੀ ਸਮਝਿਆ ਸਗੋਂ ਕਿਹਾ, “ ਬਹੁਤੀਆਂ ਗੱਲਾਂ ਨਾ ਬਣਾ, ਛੇਤੀ ਛੇਤੀ ਤਿਆਰ ਹੋਣ ਦੀ ਕਰ।”
ਤਿਆਰ ਹੋ ਕੇ ਪੰਮੇ ਦੇ ਘਰ ਦੇ ਨਾਲ ਲੱਗਦੀ ਰੋਡ ਉਪਰ ਕਾਰ ਪਾਰਕ ਕਰਕੇ ਬਾਹਰ ਨਿਕਲੇ ਤਾਂ ਸਾਡੇ ਪਿੰਡ ਦਾ ਕਿੰਦਰ ਅਤੇ ਉਸ ਦੀ ਪਤਨੀ ਵੀ ਆ ਪਹੁੰਚੇ।ਘਰ ਵੱਲ ਦੇਖ ਕੇ ਕਿੰਦਰ ਦੀ ਪਤਨੀ ਨੇ ਕਿਹਾ, “ ਕਿੰਨਾ ਵੱਡਾ ਘਰ ਪਾਇਆ।”

“ ਬਥੇੜਾ ਪੈਸਾ ਆ ਜੋ ਮਰਜ਼ੀ ਪਾਈ ਜਾਣ।” ਮੇਰੀ ਪਤਨੀ ਆਲਾ-ਦੁਆਲਾ ਦੇਖਦੀ ਬੋਲੀ, “ ਪੈਸੇ ਦੀਆਂ ਗੱਲਾਂ ਨੇ ਭੈਣਜੀ ਪੈਸੇ ਦੀਆਂ।”
“ ਮਿਹਨਤ ਵੀ ਇਹਨਾਂ ਬਥੇੜੀ ਕੀਤੀ।” ਸੱਚ ਬੋਲਦਿਆਂ ਮੈਂ ਕਿਹਾ, “ ਵੈਸੇ ਵੀ ਸਾਰਾ ਟੱਬਰ ਬਹੁਤ ਸ਼ਰੀਫ ਹੈ, ਕੋਈ ਵੀ ਪਰੋਗਰਾਮ ਕਰਨਾ ਹੋਵੇ ਝੱਟ ਕਹਿ ਦਿੰਦੇਂ ਆ ਸਾਡੇ ਰੱਖ ਲਉ।”
“ ਦੋਨਾਂ ਭਰਾਵਾਂ ਦੀਆਂ ਵਾਈਫਾਂ ਵੀ ਗੁਡ ਆ।” ਕਿੰਦਰ ਬੋਲਿਆ, “ ਕੰਮ ਕਰਨ ਤੋਂ ਨਹੀ ਘਬਰਾਉਂਦੀਆਂ।”

ਕਿੰਦਰ ਦੀ ਪਤਨੀ ਕੁਝ ਬੋਲਣ ਹੀ ਵਾਲੀ ਸੀ। ੳਦੌਂ ਹੀ ਮੈਂ ਡੋਰ ਦੀ ਰਿੰਗ ਦੱਬ ਦਿੱਤੀ ਤਾਂ ਉਹ ਚੁੱਪ ਹੋ ਗਈ। ਛੇਤੀ ਹੀ ਪੰਮੇ ਦੀ ਅਵਾਜ਼ ਸੁਣੀ, “ ਆ ਜਾਉ, ਆ ਜਾਉ, ਡੋਰ ਤਾਂ ਖੁਲ੍ਹਾ ਹੀ ਸੀ।”

ਜੁਤੀਆਂ ਉਤਾਰ ਅਸੀ ਸਿੱਧੇ ਹੀ ਲੀਵਿੰਗਰੂਮ ਵੱਲ ਨੂੰ ਹੋ ਤੁਰੇ। ਸਾਹਮਣੇ ਹੀ ਬਿਲਉ ਰੰਗ ਦੇ ਸੋਫੇ ‘ਤੇ ਬੈਠਾ ਜਗਜੀਤ ਸਿੰਘ ਨਜ਼ਰ ਆਇਆ। ਸਾਨੂੰ ਦੇਖ ਕੇ ਇਕਦਮ ਉਠ ਖਲੋਤਾ ਅਤੇ ਗੱਲਵੱਕੜੀਆਂ ਨਾਲ ਸਾਡਾ ਸੁਆਗਤ ਕਰਨ ਲੱਗਾ।ਹੱਸਦਾ ਹੋਇਆ ਮੈਨੂੰ ਦੇਖ ਕੇ ਬੋਲਿਆ, “ ਭਾਅ, ਤੁਹਾਡੇ ਉੱਪਰ ਅਜੇ ਵੀ ਜ਼ਵਾਨੀ ਵਾਲੀ ਝੱਲਕ ਹੈ।” ਮੈਂਨੂੰ ਉਸ ਦੀ ਇਹ ਗਲ ਚੰਗੀ ਲੱਗੀ ਅਤੇ ਮੈਂ ਆਪਣੀ ਪਤਨੀ ਵੱਲ ਦੇਖਿਆ, ਪਰ ਉਸ ਦਾ ਧਿਆਨ ਕਿਤੇ ਹੋਰ ਸੀ।

“ ਇਹ ਮੇਰੇ ਸਟੂਡੈਂਟ ਨੇ ਦੀਪ ਸਿੰਘ।” ਜਗਜੀਤ ਸਿੰਘ ਨੇ ਕੋਲ ਖਲੋਤੇ ਮੁੰਡੇ ਬਾਰੇ ਕਿਹਾ, “ ਇਹ ਪੀ. ਐੈਚ .ਡੀ ਕਰ ਰਹੇ ਨੇ।”
ਚਾਹ- ਪਾਣੀ ਪੀਂਦਿਆਂ ਬਾਕੀ ਵੀ ਸਭ ਪਹੁੰਚ ਗਏ। ਲੀਵਇੰਗ ਰੂਮ ਵਿਚ ਬੈਠਣ ਦੀ ਥਾਂ ਘੱਟ ਹੋਣ ਕਾਰਨ ਡਾਈਨਿੰਗ ਟੇਬਲ ਦੀਆਂ ਕੁਰਸੀਆਂ ਨਾਲ ਲਿਆ ਰੱਖੀਆਂ। ਸਮੋਸੇ-ਬਰਫੀ ਦੀਆਂ ਪਲੇਟਾਂ ਖਾਲੀ ਹੋਈਆਂ ਤਾਂ ਕਰਮਜੀਤ ਬੋਲਿਆ, “ ਹੋਰ ਗੱਲਾਂ ਤਾਂ ਆਪਾਂ ਸਭ ਨੇ ਬਹੁਤ ਕੀਤੀਆਂ ਹੁਣ ਅਸਲੀ ਮੁੱਦੇ ਵੱਲ ਆਈਏ।”

“ ਹਾਂਜੀ, ਹਾਂਜੀ ਦੀ ਰਲ-ਮਿਲਵੀ ਅਵਾਜ਼ ਆਈ।”
“ ਭਾਜੀ ਜਗਜੀਤ ਅਤੇ ਉਹਨਾਂ ਦੇ ਵਿਦਿਆਰਥੀ ਬਜੁਰਗਾਂ ਉੱਪਰ ਕਿਤਾਬ ਲਿਖਣੀ ਚਾਹੁੰਦੇ ਨੇ।” ਪੰਮਾ ਦੱਸਣ ਲੱਗਾ, “ ਇਹ ਬਜ਼ੁਰਗਾਂ ਕੋਲ ਜਾ ਕੇ ਉਹਨਾਂ ਦੀਆ ਤਕਲੀਫਾਂ ਬਾਰੇ ਜਾਣਨਾ ਚਾਹੁੰਦੇ ਨੇ।ਇਹਨਾਂ ਨੂੰ ਬਜ਼ੁਰਗਾਂ ਕੋਲ ਲਿਜਾਣਾ ,ਉਹਨਾਂ ਨਾਲ ਗੱਲਬਾਤ ਕਰਾਉਣਾ ਸਾਡਾ ਹੀ ਫਰਜ਼ ਬਣਦਾ ਹੈ।”
“ ਬਜ਼ੁਰਗਾਂ ਦੀਆਂ ਤਕਲੀਫਾਂ ਦਾ ਹਰ ਕੋਈ ਧਿਆਨ ਰੱਖਦਾ ਹੈ।” ਹੌਲੀ ਅਜਿਹੀ ਔਰਤਾਂ ਪਾਸਿਉ ਅਵਾਜ਼ ਆਈ, “ ਸਾਡੀਆਂ ਕੋਈ ਸੁਣਦਾ ਹੀ ਨਹੀ।”
“ ਕੋਈ ਨਹੀ ਭੈਣ-ਬੀਬਾ ਸਭ ਦੀਆਂ ਸੁਣਾਗੇ।” ਜਗਜੀਤ ਸਿੰਘ ਨੇ ਕਿਹਾ, “ ਵਾਰੀ ਦੀ ਉਡੀਕ ਜ਼ਰੂਰ ਕਰਨੀ ਪੈਣੀ ਹੈ।”
“ ਬੁੱਧਵਾਰ ਦੀ ਮੈਂਨੂੰ ਛੁੱਟੀ ਹੈ।” ਕਿੰਦਰ ਨੇ ਸਭ ਤੋਂ ਪਹਿਲਾਂ ਕਿਹਾ, “ ਸਾਡੇ ਗੁਆਢ ਵਿਚ ਇਕ ਬਜ਼ੁਰਗ ਜੋੜਾ ਰਹਿੰਦਾ ਹੈ, ਉਹਨਾਂ ਕੋਲ ਮੈਂ ਇਹਨਾਂ ਨੂੰ ਲੈ ਚਲੂ।”
“ ਸੋਮਵਾਰ ਨੂੰ ਮੈਂ ਇਹਨਾਂ ਨੂੰ ਕੂਮਿੰਟੀ ਸੈਂਟਰ ਲੈ ਕੇ ਜਾ ਸਕਦਾ।” ਸੇਮੇ ਨੇ ਕਿਹਾ, “ ਉੱਥੇ ਬਹੁਤ ਸਿਆਣੇ ਬੈਠੇ ਤਾਸ਼ ਖੇਡਦੇ ਹੁੰਦੇ ਆ।”

ਇਸ ਤਰਾਂ ਦੂਸਰਿਆਂ ਨੇ ਵੀ ਆਪਣਾ ਆਪਣਾ ਟਾਈਮ ਦੱਸਿਆ। ਇਸ ਤੋਂ ਬਾਅਦ ਜਗਜੀਤ ਸਿੰਘ ਨੇ ਕਿਹਾ, “ ਅਸੀ ਇਕੱਲੇ ਬਜ਼ੁਰਗਾਂ ਨਾਲ ਹੀ ਮੁਲਕਾਤਾਂ ਨਹੀ ਕਰਨੀਆਂ ਉਹਨਾਂ ਦੇ ਬੱਚਿਆ ਨਾਲ ਵੀ ਕਰਨੀਆਂ ਨੇ ਜਿਹੜੇ ਆਪਣੇ ਮਾਂ-ਬਾਪ ਨਾਲ ਰਹਿ ਕੇ ਸੇਵਾ-ਸੰਭਾਲ ਕਰ ਰਹੇ ਨੇ।”

“ ਅਸੀ ਤਹਾਨੂੰ ਸਾਰਿਆਂ ਨਾਲ ਮਿਲਾ ਦੇਣਾ।” ਲੰਬੜ ਤਾਏ ਨੇ ਕਿਹਾ, “ ਤੁਸੀ ਜਿਸ ਨਾਲ ਮਰਜ਼ੀ ਗੱਲਾਂ ਕਰਿਉ।”

ਸ਼ਾਡੇ ਘਰ ਦੇ ਪਿੱਛਲੇ ਪਾਸੇ ਵੀ ਇਕ ਪੰਜਾਬੀ ਪਰਿਵਾਰ ਰਹਿੰਦਾ ਹੈ। ਉਹਨਾਂ ਦਾ ਬਜ਼ੁਰਗ ਕਈ ਵਾਰੀ ਗੁਰੂਘਰ ਮਿਲਦਾ ਹੁੰਦਾ ਹੈ। ਉਸ ਦਾ ਪੁੱਤਰ ਤਾਂ ਬਹੁਤ ਹੀ ਭਲਾਮਾਨਸ ਅਤੇ ਸ਼ਰੀਫ ਬੰਦਾ ਲਗੱਦਾ ਹੈ। ਆਂਢ-ਗੁਆਂਡ ਵਿਚ ਕਿਸੇ ਨੂੰ ਵੀ ਹੈਲਪ ਦੀ ਲੋੜ ਹੋਵੇ ਸਭ ਥਾਂ ਉਹ ਹਾਜ਼ਰ ਹੁੰਦਾ ਹੈ,ਉਹਨਾਂ ਨਾਲ ਮਿਲਾਉਣ ਦੀ ਜ਼ਿੰਮੇਵਾਰੀ ਮੈਂ ਲਈ।
ਸਾਡੀਆਂ ਅਜੇ ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਹੌਲ਼ੀ ਹੋਲੀ ਸਾਰੀਆਂ ਔਰਤਾਂ ਉਠ ਗਈਆਂ ਅਤੇ ਪੰਮੇ ਦੇ ਲੀਵਿੰਗ ਰੂੰਮ ਵਿਚ ਜਾ ਬੈਠੀਆਂ।

“ ਬੀਬੀਆਂ ਸਾਰੀਆਂ ਉਠ ਹੀ ਗਈਆਂ।” ਜਗਜੀਤ ਸਿੰਘ ਨੇ ਹੱਸ ਕੇ ਕਿਹਾ, “ ਗੁੱਸੇ ਤਾਂ ਨਹੀ ਹੋ ਗਈਆਂ ਕਿ ਸਾਡੀ ਗੱਲ ਕਿਸੇ ਨੇ ਸੁਣੀ ਨਹੀ।”
“ ਤੁਸੀ ਇਸ ਤਰਾਂ ਕਰੋ ਪਹਿਲਾਂ ਬੀਬੀਆਂ ਦੀਆਂ ਮੁਸ਼ਕਲਾ ਸੁਣ ਲਉ।” ਮੈਂ ਸੁਝਾਅ ਦਿੱਤਾ, “ ਬੁਜ਼ਰਗਾਂ ਬਾਰੇ ਬਆਦ ਵਿਚ ਗਲ ਕਰ ਲਵਾਂਗੇ।”

ਸ਼ਰੀਕੇ ਵਿਚੋਂ ਮੇਰੀ ਚਾਚੀ ਜੀ ਲੱਗਦੇ ਸਨ, ਉਹ ਵੀ ਆਈ ਹੋਈ ਸੀ। ਚਾਚੀ ਜੀ ਬਹੁਤ ਪੜ੍ਹੇ-ਲਿਖੇ ਅਤੇ ਨੇਕ ਇਨਸਾਨ ਨੇ, ਕਦੀ ਕਦੀ ਉਹ ਕਂੈਨੇਡਾ ਦਾ ਚੱਕਰ ਲਗਾਉਣ ਆ ਜਾਂਦੇ ਨੇ ਕਿਉਂਕਿ ਉਹਨਾਂ ਦੇ ਦੋ ਦੇਰ ਕੈਨੇਡਾ ਹੀ ਰਹਿੰਦੇ ਹਨ। ਮੇਰੇ ਮਨ ਵਿਚ ਆਇਆ ਕਿ ਸਭ ਤੋਂ ਪਹਿਲਾਂ ਉਹਨਾਂ ਨਾਲ ਹੀ ਗੱਲਬਾਤ ਕਰਵਾਈ ਜਾਏ ਤਾਂ ਵਧੀਆਂ ਰਹੇਗਾ। ਇਹ ਸੋਚ ਕੇ ਮੈਂ ਜਗਜੀਤ ਸਿੰਘ ਨੂੰ ਕਿਹਾ, “ ਆ ਜਾਉ ਮੇਰੇ ਨਾਲ ਮੈਂ ਤੁਹਾਨੂੰ ਉਸ ਬੀਬੀ ਨਾਲ ਮਿਲਾਦਾਂ ਹਾਂ ਜੋ ਆਪਣੇ ਸਮੇਂ ਦੇ ਵਧੀਆਂ ਕਾਲਜ਼ ਦੇ ਲਕੈਚਰਆਰ ਸਨ, ਉਹਨਾ ਆਪਣੀ ਮਦਰਇਨਲਾਅ ਦੀ ਬਹੁਤ ਸੇਵਾ ਵੀ ਕੀਤੀ ਸੀ।”

ਜਗਜੀਤ ਸਿੰਘ ਦੇ ਨਾਲ ਦੀਪ ਸਿੰਘ ਵੀ ਉਠ ਖਲੋਤਾ। ਸਾਡੇ ਉਠਣ ਦੀ ਦੇਰ ਹੀ ਸੀ ਕਿ ਸੇਮੇ ਨੇ ਬੀਅਰ ਦੇ ਬੱਤੇ ਅਤੇ ਨਮਕੀਨ ਲੈ ਆਇਆ। ਮੈਂਨੂੰ ਤਾਂ ਪੀਣ ਦਾ ਕੋਈ ਸ਼ੌਂਕ ਨਹੀ ਸੀ, ਜਗਜੀਤ ਸਿੰਘ ਅਤੇ ਦੀਪ ਸਿੰਘ ਨੇ ਵੀ ਨਾਹ ਕਰ ਦਿੱਤੀ।
ਫੈਮਲੀ ਰੂੰਮ ਵਿਚ ਮੈਂਨੂੰ ਚਾਚੀ ਜੀ ਨਜ਼ਰੀ ਨਾ ਪਏ। ਕਿਚਨ ਵਿਚੋਂ ਉਹਨਾਂ ਦੀ ਅਵਾਜ਼ ਸੁਣੀ ਤਾਂ ਮੈਂ ਉਧਰ ਨੂੰ ਚਲ ਪਿਆ। ਕਾਊਟਰ ਕੋਲ ਖਲੋ ਕੇ ਮੈਂ ਕਿਹਾ, “ ਚਾਚੀ ਜੀ, ਤੁਸੀ ਵਿਹੇਲੇ ਹੋ ਤਾਂ ਆਉ ਜਰਾ ਇਧਰ, ਜਗਜੀਤ ਸਿੰਘ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਸੀ।”

“ ਜਾਉ ਤੁਸੀ, ਭਾਜੀ ਹੋਰਾਂ ਨਾਲ ਗੱਲ ਕਰ ਲਉ ਪੰਮੇ ਦੀ ਵਾਈਫ ਨੇ ਚਾਚੀ ਜੀ ਨੂੰ ਕਿਹਾ, “ ਸੈਲਡ ਮੈਂ ਕੱਟ ਲੈਂਦੀ ਹਾਂ।”

ਫੈਮਲੀ ਰੂਮ ਵਿਚ ਪਏ ਸੋਫਿਆਂ ਉਪਰ ਅਸੀ ਅਜੇ ਬੈਠੇ ਸਾਂ ਕਿ ਜਗਜੀਤ ਸਿੰਘ ਬੋਲੇ, “ ਮੈਂਨੂੰ ਪਤਾ ਲੱਗਾ ਕਿ ਤੁਸੀ ਆਪਣੀ ਬਜ਼ੁਰਗ ਸੱਸ ਦੀ ਬਹੁਤ ਸੇਵਾ ਕੀਤੀ।”
“ ਹਾਂ ਜੀ, ਵਾਹਿਗੁਰੂ ਜੀ ਦੀ ਕਿਰਪਾ ਨਾਲ ਕੀਤੀ।” ਚਾਚੀ ਜੀ ਨੇ ਨਿਮਰਤਾ ਸਹਿਤ ਕਿਹਾ, “ ਪਹਿਲਾਂ ਤਾਂ ਉਹ ਕੈਨੇਡਾ ਵਿਚ ਹੀ ਸਨ,ਜਦੋਂ ਜ਼ਿਆਦਾ ਬਿਮਾਰ ਹੋ ਗਏ ਤਾਂ ਮੇਰੇ ਕੋਲ ਇੰਡੀਆਂ ਆ ਗਏ ਸਨ।”
“ ਜਦੋਂ ਤੁਸੀ ਉਹਨਾਂ ਦੀ ਸੇਵਾ ਕਰਦੇ ਸੀ।” ਦੀਪ ਸਿੰਘ ਬੋਲਿਆ, “ ਬਹੁਤ ਖੁਸ਼ ਹੁੰਦੇ ਹੋਣਗੇ।”
“ ਹਾਂਜੀ।”
“ ਤੁਸੀ ਵੀ ਖੁਸ਼ੀ ਨਾਲ ਸੇਵਾ ਕਰਦੇ ਸੀ”? ਜਗਜੀਤ ਸਿੰਘ ਨੇ ਸਾਫ ਹੀ ਕਹਿ ਦਿਤਾ, “ ਜਾਂ ਫਿਰ ਗੱਲ ਪਿਆ ਢੋਲ ਵਜਾਉਂਦੇ ਰਹੇ।”
“ ਸੱਚ ਦਸਾਂ।” ਚਾਚੀ ਜੀ ਨੇ ਗੰਭੀਰ ਹੋ ਕੇ ਕਿਹਾ, “ ਜਦੋਂ ਮੈਂ ਉਹਨਾਂ ਦੀ ਸੇਵਾ ਕਰਦੀ ਸਾਂ ਤਾਂ ਉਹਨਾਂ ਵਲੋਂ ਚਲਾਏ ਹੁਕਮ ਜੋ ਬਹੁਤ ਹੀ ਫਿਕੀ ਅਤੇ ਕੌੜੀ ਜ਼ੁਬਾਨ ਵਿਚ ਸਨ ਯਾਦ ਆ ਜਾਂਦੇ ਸਨ।”

“ ਉਹ ਕਿਹੜੇ ਹੁਕਮ ਸਨ”?”ਦੀਪ ਸਿੰਘ ਨੇ ਪੁੱਛਿਆ, “ ਜ਼ਿਆਦਾਤਰ ਘਰ ਦੇ ਕੰਮਾਂ ਬਾਰੇ ਹੋਣਗੇ।”

“ ਕੰਮ ਤਾਂ ਮੈ ਸਾਰਾ ਨਿਬੇੜ ਕੇ ਪੜਾਉਣ ਜਾਂਦੀ ਸਾਂ।” ਚਾਚੀ ਜੀ ਨੇ ਦੱਸਿਆ, “ ਆਪ ਬਹੁਤ ਜ਼ਿਆਦਾ ਮੇਕਪ ਕਰਦੇ ਸਨ ਗੂੜੇ ਗੂੜੇ ਰੰਗਾਂ ਦੇ ਕਪੜੇ ਪਾਉਣੇ, ਕੈਨੇਡਾ ਵਿਚ ਮੇਰੀਆਂ ਦੋਨੋ ਦਰਾਣੀਆ ਜੋ ਦਸਵੀ ਦਸਵੀ ਪਾਸ ਸਨ ਉਹ ਵੀ ਇਸ ਤਰਾਂ ਕਰਦੀਆਂ ਸਨ, ਲੇਕਿਨ ਮੈਂਨੂੰ ਹਮੇਸ਼ਾ ਸੋਬਰ ਅਤੇ ਸਿੰਪਲ ਰਹਿਣਾ ਚੰਗਾ ਲਗਦਾ ਸੀ, ਬਸ ਇਸ ਗਲੋਂ ਹੀ ਮੇਰੀ ਉਹ ਤਹਿ ਲਾਉਣੀ ਕਿ ਕਈ ਵਾਰੀ ਸਾਰਾ ਦਿਨ ਰੌਂਦੀ ਦਾ ਹੀ ਨਿਕਲ ਜਾਣਾ।”
“ ਖੈਰ ਇਹ ਤਾਂ ਗਲਤ ਹੈ।” ਜਗਜੀਤ ਸਿੰਘ ਨੇ ਕਿਹਾ, “ ਕੈਨੇਡਾ ਵਾਲੀ ਦਿਰਾਣੀਆਂ ਨੇ ਨਹੀ ਉਹਨਾਂ ਨੂੰ ਸਾਂਭਿਆ, ਜਿਹਨਾਂ ਤੇ ਉਹ ਖੁਸ਼ ਰਹਿੰਦੇ ਸਨ।”
“ ਇੱਥੇ ਸੰਭਾਲਣਾ ਔਖਾ ਸੀ।” ਚਾਚੀ ਜੀ ਨੇ ਦੱਸਿਆ, “ ਉਹ ਕਹਿੰਦੀਆਂ ਅਸੀ ਆਪਣਾ ਕੰਮ ਨਹੀ ਛੱਡ ਸਕਦੀਆਂ।”
ਸਾਹਮਣੇ ਸੋਫੇ ਇਕ ਹੋਰ ਜ਼ਨਾਨੀ ਬੈਠੀ ਸੀ ਚਾਲੀ ਕੁ ਸਾਲਾ ਦੀ ਹੋਵੇਗੀ, ਉਹ ਵਿਚ ਹੀ ਬੋਲੀ, “ ਬਾਈ ਜੀ, ਸਿਆਣੇ ਵੀ ਕਈ ਵਾਰੀ ਪੁਰਾਣੀਆਂ ਗੱਲਾਂ ਛੱਡਦੇ ਨਹੀ, ਮੇਰੇ ਸੱਸ-ਸਹੌਰਾ ਮੇਰੇ ਨਾਲ ਹੀ ਰਹਿੰਦੇ ਨੇ,ਪਰ ਇਨਾ ਟੋਕ-ਟਕਾਈਆਂ ਕਰਦੇ ਸਾਡੇ ਬੱਚਿਆਂ ਦੇ ਤਾਂ ਕੋਨਫੀਡੈਂਸ ਹੀ ਮਰ ਗਏ।”
ਚਾਚੀ ਜੀ ਦੀਆਂ ਗੱਲਾਂ ਛੱਡ ਸਭ ਉਸ ਨੂੰ ਧਿਆਨ ਨਾਲ ਸੁਨਣ ਲੱਗੇ। ਦੀਪ ਸਿੰਘ ਤਾਂ ਉਸ ਦੇ ਕੋਲ ਚਲਿਆ ਗਿਆ ਅਤੇ ਬੋਲਿਆ, “ ਭੈਣ ਜੀ, ਪੰਜਾਬ ਵਿਚ ਤਾਂ ਵੱਡੇ ਗਾਲਾਂ ਤਕ ਕੱਢ ਦਿੰਦੇਂ ਸੀ ਕਿਸ ਬੱਚੇ ਨੂੰ ਕਦੀ ਕੋਈ ਫਰਕ ਨਹੀ ਪਿਆ।”

“ ਉੱਥੇ ਦੀ ਗੱਲ ਹੋਰ ਹੈ ਵੀਰ ਜੀ।” ਜਨਾਨੀ ਫਿਰ ਬੋਲੀ, “ ਇੱਥੇ ਦੇ ਬੱਚਿਆਂ ਦੇ ਮਨ ਬਹੁਤ ਕੋਮਲ ਅਤੇ ਸਾਫ ਹਨ, ਜੇ ਉਹਨਾਂ ਨੂੰ ਕਹਿ ਦਿੱਤਾ ਜਾਵੇ ਤੂੰ ਬੇਵਕੂਫ ਆ , ਤੁੰ ਇਹ ਕੰਮ ਕਰ ਹੀ ਨਹੀ ਸਕਦਾ, ਇਥੇ ਬੱਚੇ ਇਹ ਸੋਚਣ ਲੱਗ ਜਾਂਦੇ ਨੇ ਕਿ ਉਹ ਸੱਚ-ਮੁਚ ਹੀ ਬੇਵਕੂਫ ਨੇ ਤਾਂ ਕੁਝ ਨਹੀ ਕਰ ਸਕਦੇ, ਇਸ ਤਰਾਂ ਦੀਆਂ ਗੱਲਾਂ ਉਹਨਾਂ ਦੇ ਮਨਾਂ ਵਿਚ ਘਰ ਕਰ ਜਾਂਦੀਆਂ।”

“ ਉਹ ਅੱਛਾ।” ਮੈਂ ਵੀ ਬੋਲ ਪਿਆ, “ ਤਾਂਹਿਉਂ ਗੋਰੇ ਆਪਣੇ ਬੱਚਿਆਂ ਨੂੰ ਕਹਿੰਦੇ ਰਹਿੰਦੇ ਨੇ , ਜੂ ਆਰ ਦਾ ਵੈਸਟ, ਜੂ ਡਿਡ ਗਰੇਟ ਜੋਬ,ਜੂ ਕੈਨ ਡੂ।”
“ ਲੇਕਿਨ ਜੇ ਸਾਡੇ ਬੱਚਿਆਂ ਨੂੰ ਪੰਜਾਬ ਵਿਚ ਕੋਈ ਕਹਿ ਦੇਵੇ, ਖੋਤਿਆ,ਤੂੰ ਐਤਕੀ ਪਾਸ ਹੀ ਨਹੀ ਹੋਣਾ।” ਜਗਜੀਤ ਸਿੰਘ ਨੇ ਆਪਣਾ ਤਜ਼ਰਬਾ ਦੱਸਿਆ, “ ਤਾਂ ਉਹ ਇਹ ਮਨ ਵਿਚ ਧਾਰ ਲੈਂਦੇ ਨੇ ਐਸੀ ਕੀ ਤੈਸੀ ਇਸ ਨੂੰ ਪਹਿਲੇ ਨੰਬਰ ਉਪਰ ਆ ਕੇ ਦਿਖਾਵੇਗਾ।”

“ ਮੇਰੇ ਖਿਆਲ ਇੱਥੇ ਇਹ ਸਭ ਨਹੀ ਚਲਦਾ।” ਦੀਪ ਸਿੰਘ ਕਹਿਣ ਲੱਗਾ, “ ਇਥੋਂ ਦੇ ਬੱਚੇ ਜ਼ਿਆਦਾ ਸਟਰੇਟ ਫੋਰਵਾਰਡ ਨੇ।”
“ ਲੇਕਿਨ ਬਜ਼ੁਰਗ ਇਹ ਗੱਲਾਂ ਨਹੀ ਸਮਝਦੇ।” ਉਸ ਔਰਤ ਨੇ ਕਿਹਾ, “ ਜਦੋਂ ਬੱਚੇ ਸਾਫ ਗੱਲ ਕਹਿ ਦਿੰਦੇਂ ਨੇ ਸਿਆਣੇ ਖਿਝ ਜਾਂਦੇ ਕਿ ਇਹਨਾਂ ਨੂੰ ਅਕਲ ਨਹੀ ਹੈ।”
ੳਦੋਂ ਕਰਮਜੀਤ ਦੇ ਮਾਸੀ ਜੀ ਵੀ ਕੋਲ ਆ ਗਏ ਸਨ ਅਤੇ ਉਹਨਾਂ ਨੇ ਔਰਤ ਦੀ ਗੱਲ ਸੁਣ ਲਈ ਸੀ। ਉਹ ਬੋਲੇ, “ ਬੁਜ਼ਰਗਾ ਨੂੰ ਤਾਂ ਇਥੇ ਕੋਈ ਸਿਆਣਦਾ ਹੀ ਨਹੀ, ਐਬਸਬੋਰਡ ਵਾਲੀ ਸਾਡੀ ਵੱਡੀ ਨੂੰਹ ਜੋ ਇੱਥੋਂ ਦੀ ਹੀ ਜੰਮੀ ਹੋਈ ਆ, ਉਹ ਤਾਂ ਜੁਆਕਾਂ ਨੂੰ ਸਾਨੂੰ ਹੱਥ ਵੀ ਲਾਉਣ ਨਾ ਦਿਆ ਕਰੇ, ਕਹੇ ਕਿ ਤਹਾਨੂੰ ਕੀ ਪਤਾ ਜੁਆਕ ਕਿਵੇ ਪਾਲੀਦੇ ਆ।”

ਉਹਨਾਂ ਦੀ ਗੱਲ ਸੁਣ ਕੇ ਇਕ ਚੁੱਪ ਜਿਹੀ ਪਸਰ ਗਈ। ਜਗਜੀਤ ਸਿੰਘ ਨੇ ਆਪਣੇ ਵਿਦਿਆਰਥੀ ਦੀਪ ਸਿੰਘ ਵੱਲ ਦੇਖਿਆ ਅਤੇ ਬੋਲਿਆ, “ ਇਥੇ ਤਾਂ ਬੁਜ਼ਰਗਾ ਅਤੇ ਬੱਚਿਆਂ ਵਿਚ ਬਹੁਤ ਵੱਡਾ ਗੈਪ ਲੱਗਦਾ ਹੈ।”

“ ਹਾਂ ਜੀ।” ਮੈਂ ਵੀ ਆਪਣੀ ਚੁੱਪ ਤੋੜੀ ਅਤੇ ਕਿਹਾ, “ ਇਹ ਤਾਂ ਮਸਲਾ ਘਰ ਘਰ ਦਾ ਹੈ।”
“ ਲੱਗਦਾ ਤਾਂ ਕੁਝ ਇਸ ਤਰਾਂ ਹੀ ਹੈ।” ਦੀਪ ਸਿੰਘ ਨੇ ਕਿਹਾ, “ ਅਸੀ ਤਾਂ ਬਜ਼ੁਰਗਾਂ ਦੀਆਂ ਸੱਮਸਿਆਵਾਂ ਤੇ ਖੋਜ ਕਰਨ ਆਏ…।”
ਉਸ ਦੀ ਗੱਲ ਵਿਚ ਹੀ ਪਹਿਲੇ ਵਾਲੀ ਔਰਤ ਬੋਲੀ, “ ਬਜ਼ੁਰਗਾ ਦੀਆਂ ਸਮੱਸਿਆਵਾਂ ਤੇ ਸਾਰੇ ਹੀ ਗੱਲ ਕਰਦੇ ਰਹਿੰਦੇ ਨੇ , ਤੁਸੀ ਬੱਚਿਆਂ ਦੀਆਂ ਮੁਸ਼ਕਲਾ ਉੱਪਰ ਖੋਜ ਕਰੋ।”
“ ਬੱਚਿਆਂ ਨੂੰ ਕਾਹਦੀਆਂ ਮੁਸ਼ਕਲਾਂ।” ਮਾਸੀ ਜੀ ਫਿਰ ਬੋਲੇ, “ ਇੱਥੇ ਤਾਂ ਤੁਹਾਡੇ ਵਰਗੀਆਂ ਮੋਜ਼ਾ ਕਰਦੀਆਂ ਫਿਰਦੀਆਂ ਆ,ਕੋਈ ਰੋਕ ਨਾ ਟੋਕ ਮਨ ਆਈਆਂ ਕਰਦੀਆਂ, ਮੈਂ ਤੇਰੀ ਜਿਠਾਣੀ ਨੂੰ ਵੀ ਜਾਣਦੀ ਹਾਂ, ਉਸ ਨੇ ਇਕਦਿਨ ਵੀ ਆਪਣੇ ਸੱਸ ਸੁਹਰੇ ਦੀ ਸੇਵਾ ਨਹੀ ਕੀਤੀ।”
“ ਜੁਆਨੀ ਸਮੇਂ ਬੀਬੀ ਨੇ ਉਸ ਨੂੰ ਤੰਗ ਵੀ ਬਹੁਤ ਕੀਤਾ।” ਉਹ ਔਰਤ ਵੀ ਗਰਮ ਹੁੰਦੀ ਹੋਈ ਬੋਲੀ, “ ਭੈਣ ਜੀ ਨੇ ਤਾਂ ਸਾਫ ਕਹਿ ਦਿੱਤਾ ਸੀ ਜਿਸ ਤਰਾਂ ਪਾਪੇ ਹੋਰੀ ਉਹਨੂੰ ਤੰਗ ਕੀਤਾ ਉਹਦਾ ਦਿਲ ਮੰਨਦਾ ਹੀ ਨਹੀ ਸੇਵਾ ਕਰਨ ਨੂੰ।”
“ ਉਹ ਹੀ ਤਾਂ ਮੈਂ ਆਖਦੀ ਹਾਂ ਕਿ ਹੁਣ ਦਿਲ ਦੀਆਂ ਕਰਦੀਆਂ ਨੇ ਸਭ ਨੂੰਹਾਂ।” ਮਾਸੀ ਜੀ ਫਿਰ ਬੋਲੇ , “ ਸਿਆਣਿਆਂ ਦੀ ਤਾਂ ਕਿਸੇ ਨੂੰ ਪਰਵਾਹ ਹੀ ਨਹੀ।”
“ ਆਂਟੀ ਜੀ ਇਸ ਤਰਾਂ ਨਾ ਆਖੋ।” ਔਰਤ ਨੇ ਕਿਹਾ, “ ਤੁਹਾਡੀ ਧੀ ਵੀ ਕਿਸੇ ਦੀ ਨੂੰਹ ਹੈ।”
“ ਮੇਰੀ ਧੀ ਤਾਂ ਬਹੁਤ ਸਿਆਣੀ ਅਕਲ ਵਾਲੀ ਹੈ।” ਮਾਸੀ ਜੀ ਗੁੱਸੇ ਵਿਚ ਬੋਲੇ, “ ਉਹਦੀ ਰੀਸ ਕਿਹਨੇ ਕਰ ਲੈਣੀ ਆ।”
“ ਇਥੇ ਹੀ ਤਾਂ ਪਰੋਬਲਮ ਹੈ।” ਔਰਤ ਗੁੱਸੇ ਵਿਚ ਇਕਦਮ ਖੜ੍ਹੀ ਹੁੰਦੀ ਬੋਲੀ, “ ਸਾਰੇ ਬੁਜ਼ਰਗਾ ਨੂੰ ਆਪਣੀਆਂ ਧੀਆਂ ਤੇ ਅਕਲ ਵਾਲੀਆਂ ਲੱਗਦੀਆਂ ਨੇ ਨੂੰਹਾਂ ਬੇਅਕਲ।”

ਮਾਸੀ ਜੀ ਵੀ ਖਲੋ ਗਏ। ਤੂੰ ਤੂੰ ਮੈਂ ਮੈਂ ਹੋਣ ਲੱਗ ਪਈ। ਮੈਂ ਹੌਲੀ ਜਿਹੀ ਬੋਲਿਆ, “ ਲਉ ਕਰ ਲਉ ਖੋਜ।”

ਜਗਜੀਤ ਸਿੰਘ ਅਤੇ ਦੀਪ ਸਿੰਘ ਦੋਹਾਂ ਨੂੰ ਚੁੱਪ ਕਰਾਉਣ ਦਾ ਜਤਨ ਕਰਨ ਲੱਗੇ। ਰੋਲਾ ਸੁਣ ਕੇ ਹੋਰ ਵੀ ਜ਼ਨਾਨੀਆਂ ਆ ਗਈਆਂ। ਮੁਨੱਖਾ ਵਿਚੋ ਵੀ ਦੋ ਚਾਰ ਆ ਗਏ। ਸਾਰਿਆਂ ਨੇ ਵਿਚ ਹੋ ਕੇ ਮਹੌਲ ਨੂੰ ਕੁਝ ਸ਼ਾਂਤ ਕੀਤਾ।
ਕਰਮਜੀਤ ਆਲ-ਦੁਆਲਾ ਦੇਖਦਾ ਬੋਲਿਆ, “ ਚਲੋ ਸਾਰੇ ਰੋਟੀ ਖਾਓ।”
ਸਾਰੇ ਇਧਰ-ਉਧਰ ਨੂੰ ਹੋ ਤੁਰੇ। ਕੁਝ ਰੋਟੀ ਵਾਲੇ ਮੇਜ਼ ਕੋਲ ਲਾਈਨ ਲਗਾ ਕੇ ਖਲੋ ਗਏ। ਬੀਬੀਆਂ ਕੁਝ ਕੁ ਸੋਫਿਆਂ ਉੱਪਰ ਬੈਠ ਗਈਆਂ, ਕੁਝ ਰਸੌਈ ਵੱਲ਼ ਨੂੰ ਚਲੀਆਂ ਗਈਆਂ।
ਰੋਟੀ ਤੋਂ ਬਾਅਦ ਮੈਂ ਜਗਜੀਤ ਸਿੰਘ ਨੂੰ ਕਿਹਾ, “ ਛੁੱਟੀ ਵਾਲੇ ਦਿਨ ਮੈਂ ਤੁਹਾਨੂੰ ਬੁਜ਼ਰਗਾ ਕੋਲ ਲੈਂ ਜਾਵਾਂਗਾ।”
ਜਗਜੀਤ ਸਿੰਘ ਸੋਚਦਾ ਹੋਇਆ ਬੋਲਿਆ, “ ਤੁਹਾਨੂੰ ਮੈਂ ਫੋਨ ਕਰਾਗਾਂ, ਕਿਉਂ ਕਿ ਅਜੇ ਦੀਪ ਸਿੰਘ ਨਾਲ ਵੀ ਗੱਲ ਕਰਨੀ ਹੈ ਕਿ ਖੋਜ਼ ਬੱਚਿਆਂ ਦੀਆਂ ਮੁਸ਼ਕਲਾ ਬਾਰੇ ਕਰਨੀ ਹੈ ਜਾਂ ਬੁਜ਼ਰਗਾ ਬਾਰੇ”।

ਬਆਦ ਵਿਚ ਇਸ ਵਿਸ਼ੇ ਉਪਰ ਕਿਸੇ ਨੇ ਵੀ ਕੋਈ ਗੱਲ ਨਾ ਕੀਤੀ ਅਤੇ ਅਸੀ ਵੀ ਬਾਕੀਆਂ ਵਾਂਗ ਰੋਟੀ ਖਾ ਕੇ ਘਰ ਨੂੰ ਆ ਗਏ।

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
  ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com