ਈਰਖਾ ਤੇ ਗੁੱਸਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ      
 (05/12/2019)

Gurpreet Gaidu


ਇਨਸਾਨੀ  ਫਿਤਰਤ ਵਿੱਚ ਥੋੜ੍ਹੀ ਜਾਂ ਬਹੁਤੀ ਮਾਤਰਾ ਵਿੱਚ ਹੰਕਾਰ, ਈਰਖਾ ਅਤੇ ਗੁੱਸਾ ਜ਼ਰੂਰ ਛੁਪਿਆ  ਹੁੰਦਾ ਹੈ।

ਇਹ ਕਿਸੇ ਨਾ ਕਿਸੇ ਰੂਪ ਵਿੱਚ ਕਦੇ ਨਾ ਕਦੇ ਸ਼ਬਦਾਂ ਦਾ ਰੂਪ ਧਾਰਨ ਕਰਕੇ ਬਾਹਰ ਆ ਹੀ  ਜਾਂਦਾ ਹੈ। ਪਰ ਇਹ ਹੰਕਾਰੀ ਸੁਭਾਅ ਸਿਰਫ ਮਨੁੱਖੀ ਸਮਾਜਿਕ  ਜੀਵਨ ਵਿੱਚ ਹੀ ਚੱਲ ਸਕਦਾ ਹੈ, ਜੇਕਰ ਇਹ ਕੁਦਰਤ ਤੇ ਅਜ਼ਮਾਉਣ ਦੀ ਕੋਸ਼ਿਸ਼ ਵੀ ਕਰੇ ਤਾਂ, ਓਥੇ ਇਹਦੀ ਦਾਲ ਨਹੀਂ ਗਲਣੀ , ਕਿਉਂਕਿ ਜੇਕਰ ਕੁਦਰਤ ਵੀ ਮਨੁੱਖ  ਵਰਗੀ ਹੋਵੇ ਅਤੇ ਗੁੱਸੇ ਵਿੱਚ ਆ ਕੇ ਮਨੁੱਖ ਨਾਲ ਲੈਣ-ਦੇਣ ਹੀ ਬੰਦ ਕਰ ਦੇਵੇ ਤਾਂ ਇਸ ਦੀ ਅਕਲ ਟਿਕਾਣੇ ਆ  ਜਾਵੇਗੀ। ਜੇਕਰ ਮੰਨ ਲਓ , ਥੋੜ੍ਹੇ ਜਿਹੇ ਪਲਾਂ ਵਾਸਤੇ ਇਹ ਇੱਕ ਹੀ ਆਪਣੀ ਚੀਜ਼,  ਹਵਾ ਬੰਦ ਕਰ ਦੇਵੇ ਤਾਂ ਕੀ ਹੋਵੇਗਾ ? ਇਹ ਸਾਨੂੰ ਸਭ ਨੂੰ ਪਤਾ ਈ ਹੈ !
 
ਪਰ ਕਈ ਲੋਕ ਅਜਿਹੇ ਵੀ ਹੁੰਦੇ ਹੋਣਗੇ, ਜਿਨ੍ਹਾਂ ਨੂੰ ਇਹ ਬਹੁਤ ਵੱਡੀ ਜ਼ਿਆਤੀ ਲਗਦੀ ਹੋਵੇਗੀ ਕਿ ਮੈਂ ਕਿਸੇ ਦੀ ਹਵਾ- ਪਾਣੀ ਬੰਦ ਕਰਨ ਦੇ ਕਾਬਿਲ ਕਿਉਂ ਨਹੀਂ ਹਾਂ? ਜੇ ਹੁੰਦਾ ਤਾਂ ਫਿਰ ਦੇਖਦਾ ਕਿ ਇਹ ਸਾਰੇ ਜਣੇ ਮੇਰੇ ਅਨੁਸਾਰ ਚਲਦੇ ਭਲਾਂ ਕਿ ਨਹੀਂ!!
 
ਇਸ ਤਰ੍ਹਾਂ ਦੀ ਹੀ ਇੱਕ ਘਟਨਾ ਮੈਂ  ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ।
 
ਦੋ ਯੂਨਾਨੀ ਕਿਸਾਨ ਬਾਜ਼ਾਰ ਵਿੱਚ ਆਪਣੀ-ਆਪਣੀ ਫਸਲ ਵੇਚਣ ਲਈ ਹਰ ਹਫਤੇ ਆਉਂਦੇ ਸਨ ।
 
ਇੱਕ ਨੇ ਇੱਕ ਵਿਦੇਸ਼ੀ ਨੌਕਰ ਰੱਖਿਆ ਹੋਇਆ ਸੀ ਤੇ ਦੂਜਾ ਉਸ ਨੌਕਰ ਤੇ ਬਹੁਤ ਚਿੜਦਾ ਸੀ । ਉਸਨੂੰ ਉਸ ਉੱਤੇ ਬਿਨਾਂ ਕਿਸੇ ਕਾਰਨ ਬਹੁਤ ਗੁੱਸਾ ਚੜ੍ਹ ਜਾਂਦਾ ਸੀ । ਉਹ ਕੋਈ ਨਾ ਕੋਈ ਗੱਲ ਲੱਭ ਕੇ ਉਸ ਕਿਸਾਨ ਨਾਲ ਲੜਾਈ ਦਾ ਬਹਾਨਾ ਬਣਾ ਕੇ ਲੜਦਾ ਹੀ ਰਹਿੰਦਾ ਸੀ । ਇੱਕ ਪਾਸੇ ਕਿਸਾਨ ,ਉਸਦੀ ਭੈਣ , ਉਸਦਾ ਪੁੱਤਰ ਤੇ ਚੌਥਾ ਨੌਕਰ 
 ਉਸਦੇ ਨਾਲ ਹੀ ਕੰਮ ਕਰਦੇ ਸਨ । ਹੁਣ ਇੱਕ ਪਾਸੇ ਚਾਰ ਜਣੇ ਤੇ ਉਹਨਾਂ ਦੀ ਮਿਹਨਤ ਤੇ ਇਸਦਾ  ਫਲ ਤੇ ਓਧਰ ਉਹ ਕੱਲ੍ਹਾ ਜਣਾ । ਇੱਕ ਪਾਸੇ ਈਰਖਾ ਤੇ ਦੂਸਰੇ ਪਾਸੇ ਬਹੁਤ ਸਾਰਾ ਹੰਕਾਰ । ਦੋਵੇਂ ਪਾਸੇ ਹੱਦੋਂ ਵੱਧ ਨਫ਼ਰਤ । ਛੋਟੀ-ਮੋਟੀ ਤਕਰਾਰ ਤਾਂ ਤਕਰੀਬਨ ਹਰ ਵਾਰੀ ਹੀ ਹੁੰਦੀ ਰਹਿੰਦੀ ਸੀ , ਪਰ ਇੱਕ ਦਿਨ ਐਨੀ ਜ਼ਿਆਦਾ ਵਧ ਜਾਵੇਗੀ, ਇਹ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ।
 
ਗੱਲ ਇਸ ਤਰ੍ਹਾਂ ਹੋਈ ਕਿ ਹਫਤਾਵਾਰੀ ਬਾਜ਼ਾਰ ਲੱਗਿਆ ਹੋਇਆ ਸੀ । ਚਾਰੇ ਪਾਸੇ ਲੋਕਾਂ ਦੀ ਚਹਿਲ -ਪਹਿਲ, ਤਰੋਤਾਜ਼ਾ ਫਲ ਅਤੇ ਸਬਜ਼ੀਆਂ ਦੇ ਢੇਰ ਲੱਗੇ ਹੋਏ ਸਨ, ਜੋ ਸਭ ਦੀਆਂ ਨਜ਼ਰਾਂ ਖਿੱਚ ਰਹੇ ਸਨ । ਇੱਕ ਪਾਸੇ ਕੱਪੜਿਆਂ ਦੇ ਵਪਾਰੀ ਵੀ ਹੋਕਾ ਲਾ- ਲਾ ਕੇ ਆਪਣੀ ਮੌਜੂਦਗੀ ਦਰਸਾਉਣ ਲਈ ਆਪਣਾ ਪੂਰਾ -ਪੂਰਾ  ਜ਼ੋਰ ਲਾ ਰਹੇ ਸਨ । ਉਹ ਵੀ ਕਿਹੜਾ ਕਿਸੇ ਤੋਂ ਪਿੱਛੇ ਰਹਿਣ ਲਈ ਏਥੇ ਆਏ ਸਨ ਭਲਾਂ!

ਬਾਜ਼ਾਰ ਲੱਗੇ ਨੂੰ ਕਾਫੀ ਸਮਾਂ ਹੋ ਗਿਆ ਸੀ ਤੇ ਗਾਹਕਾਂ ਦੀ ਭੀੜ ਵੀ ਬਹੁਤ  ਵਧ ਗਈ ਸੀ । ਇਹ ਭੀੜ ਕਿਸੇ ਮੇਲੇ ਤੋਂ ਘੱਟ ਨਹੀਂ ਸੀ ਲੱਗ ਰਹੀ।

ਏਧਰ ਇਹਨਾਂ ਦੋਹਾਂ ਭਾਈਆਂ ਦੀ ਕੁੜ-ਕੁੜ ਵੀ ਸ਼ੁਰੂ ਹੋ ਚੁੱਕੀ ਸੀ ਤੇ   ਹੌਲੀ -ਹੌਲੀ ਗਰਮਾਂ-ਗਰਮੀ 'ਚ ਬਦਲ ਰਹੀ ਸੀ । ਗੁੱਸੇ ਵਿੱਚ ਭੜਕੇ ਹੋਏ ਕਿਸਾਨ ਦੀ ਭੈਣ ਵੀ ਆਪਣੇ ਹੰਕਾਰ ਦੀ ਚਰਮ ਸੀਮਾ ਤੇ ਸੀ, ਜਿਸ ਤੇ ਕਾਬੂ ਪਾਉਣਾ ਹੁਣ ਬਹੁਤ ਮੁਸ਼ਕਿਲ ਲੱਗ ਰਿਹਾ ਸੀ, ਓਧਰ ਉਹ ਦੂਸਰਾ , ਜੋ ਇਕੱਲਾ ਹੀ ਸੀ , ਉਹ ਵੀ ਐਨੇ ਦਿਨਾਂ ਦੀ ਕਿਚ-ਕਿਚ ਦਾ ਇੱਕ ਪਾਸਾ ਕਰਨਾ ਚਾਹੁੰਦਾ ਸੀ ।

ਇੱਕ ਗਾਹਕ ਇਕੱਲੇ ਕਿਸਾਨ ਵਾਲੇ ਪਾਸੇ ਆਇਆ ਤਾਂ ਉਸ ਨੂੰ ਕੁਝ ਸਬਜ਼ੀਆਂ ਦੇਣ ਲਈ ਜਦੋਂ ਉਹ ਗਾਹਕ ਵਾਲੇ ਪਾਸੇ ਆਇਆ ਤਾਂ ,ਆਉਣ  ਲੱਗਿਆਂ  ਕਾਹਲੀ- ਕਾਹਲੀ  ਵਿੱਚ ਨਾਲ ਵਾਲੇ  ਕਿਸਾਨ, ਜਿਸ ਨਾਲ ਉਸਦੀ ਖਟ-ਪਟ ਚੱਲ ਰਹੀ ਸੀ, ਦੇ ਮੋਢੇ ਨਾਲ ਮੋਢਾ ਟਕਰਾਅ ਗਿਆ, ਕਿਉਂਕਿ ਦੋਵਾਂ ਦੀਆਂ ਰੇਹੜੀਆਂ ਬਿਲਕੁਲ ਨਾਲੋ -ਨਾਲ ਸੀ । ਪਹਿਲੀ ਵਾਰ ਦੋਹਾਂ ਨੇ ਗੱਲ ਆਈ ਗਈ ਕਰ ਦਿੱਤੀ, ਤੇ ਇਸ ਤੋਂ ਬਾਅਦ ਇੱਕ ਦੂਜੇ ਨੇ ਇੱਕ ਦੂਜੇ ਤੋਂ  ਥੋੜ੍ਹਾ ਸੰਭਲ ਕੇ ਰਹਿਣ ਦੀ ਚਿਤਾਵਨੀ ਵੀ ਦੇ ਦਿੱਤੀ ਤੇ ਆਪੋ-ਆਪਣੇ ਕੰਮ ਵਿੱਚ ਲੱਗ ਗਏ ।

ਪਰ ਥੋੜ੍ਹੇ ਸਮੇਂ ਬਾਅਦ ਜਦੋਂ  ਫਿਰ  ਇਕੱਲੇ ਪਾਸੇ ਵਾਲਾ ਕਿਸਾਨ ਕਿਸੇ ਗਾਹਕ  ਨੂੰ ਬਕਾਇਆ ਮੋੜਨ ਵਾਸਤੇ ਨਾਲ ਦੇ ਕਿਸੇ ਹੋਰ ਕਿਸਾਨ, ਜਿਸ ਨਾਲ ਉਸਦੇ ਸੰਬੰਧ ਚੰਗੇ ਸਨ, ਉਸ ਕੋਲੋਂ ਪੈਸੇ ਖੁਲ੍ਹੇ ਕਰਵਾ ਕੇ ਮੁੜਨ ਲੱਗਿਆ  ਤਾਂ ਉਹਨਾਂ ਦੇ ਫਿਰ ਇੱਕ ਦੂਜੇ ਨਾਲ  ਮੋਢੇ ਟਕਰਾਅ ਗਏ, ਬਸ ਫੇਰ ਕੀ ਸੀ , "ਕਾਠ ਦੀ ਹਾਂਡੀ ਵਾਰ ਵਾਰ ਥੋੜ੍ਹਾ ਚੜ੍ਹਦੀ ਐ" ਹੋ ਗਿਆ ਓਹੀ ਕੰਮ ਜਿਹੜਾ ਨਹੀਂ ਸੀ ਹੋਣਾ ਚਾਹੀਦਾ,  ਕਿਸਾਨ ਦੀ ਭੈਣ ਤੇ ਪੁੱਤਰ ਨੇ ਮੱਚਦੀ  ਤੇ ਤੇਲ ਪਾਉਣਾ ਸ਼ੁਰੂ ਕਰ ਦਿੱਤਾ, ਗੁੱਸੇ ਦੇ ਭਾਂਬੜ ਮੱਚਣ ਲੱਗੇ,  ਤੇ ਦੋਵਾਂ ਨੇ ਪਾ ਲਿਆ ਇੱਕ ਦੂਜੇ ਦੇ ਗਲ 'ਚ ਹੱਥ ਤੇ ਲੱਗੇ ਹੱਥ ਅਜ਼ਮਾਉਣ ,,,,ਦੇਹ ਤੇਰੇ ਦੀ ਦੇਹ ,ਪੈਣ ਦੇ ਜਿੱਥੇ ਪੈਂਦੀ ਐ ! ਕੋਈ ਵੀ ਇੱਕ ਦੂਜੇ ਤੋਂ ਘੱਟ ਨਹੀਂ ਸੀ ਲੱਗ ਰਿਹਾ , ਪਰ ਕੁਝ ਹੀ ਪਲਾਂ ਵਿੱਚ ਇਹ ਕੁੱਕੜਾਂ ਵਰਗੀ ਲੜਾਈ ਓਦੋਂ  ਬਹੁਤ ਹੀ ਗੰਭੀਰ ਰੂਪ ਧਾਰਨ ਕਰ ਗਈ, ਜਦੋਂ  ਦੇਖਦੇ ਈ ਦੇਖਦੇ ਚਾਰਾਂ ਦੀ ਟੋਲੀ ਵਾਲੇ ਕਿਸਾਨ ਨੇ ਦੂਜੇ ਕਿਸਾਨ ਦੇ ਕੰਨ ਤੇ ਦੰਦੀ ਵੱਢ ਕੇ ਓਹਦਾ ਕੰਨ ਈ ਲਾਹ ਸੁੱਟਿਆ, ਸਾਰੇ ਦੇਖਣ ਵਾਲਿਆਂ ਦੇ ਮੂੰਹ ਅੱਡੇ ਦੇ ਅੱਡੇ ਈ ਰਹਿ ਗਏ,,ਇਹੋ ਜਿਹੀ ਘਟਨਾ ਇਹੋ ਜਿਹੇ ਬਾਜ਼ਾਰ ਵਿੱਚ ਕਿਸੇ ਨੇ  ਕਦੇ ਨਹੀਂ ਸੀ ਦੇਖੀ। ਕੰਨ ਦੀ ਤਕਲੀਫ ਨਾਲ ਉਹ ਚੀਕਣ ਲੱਗ ਪਿਆ, ਪਰ ਉਹ ਅਜੇ ਵੀ ਲੜ ਰਹੇ ਸਨ, ਕੋਈ ਵੀ ਡਰਦਾ ਉਹਨਾਂ ਦੇ ਨੇੜੇ ਜਾ ਕੇ ਉਹਨਾਂ ਨੂੰ ਹਟਾਉਣ ਦੀ ਹਿੰਮਤ ਨਹੀਂ ਸੀ ਕਰ ਰਿਹਾ  , ਬਹੁਤ ਜੱਦੋ-ਜਹਿਦ ਤੋਂ ਬਾਅਦ ਕੁਝ ਹਿੰਮਤੀ ਲੋਕਾਂ ਨੇ ਉਹਨਾਂ ਨੂੰ ਇੱਕ ਦੂਜੇ ਤੋਂ  ਅਲੱਗ ਕੀਤਾ ।
 
 ਹੁਣ ਪ੍ਰਭਾਵਿਤ ਕਿਸਾਨ ਨੇ ਪੁਲਿਸ ਨੂੰ ਬੁਲਾਇਆ ਤੇ ਕੰਨ ਤੇ ਦੰਦੀ ਵੱਢਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਜੇ ਨੂੰ ਐਂਬੂਲੈਂਸ ਹਸਪਤਾਲ ਲੈ ਗਈ , ਜਿੱਥੇ ਡਾਕਟਰ ਉਸਦਾ ਬਹੁਤ ਵੱਡਾ ਆਪਰੇਸ਼ਨ ਕਰਨ ਦੀ ਗੱਲ ਕਰ ਰਹੇ ਸਨ, ਇੱਕ ਪਾਸਿਉਂ  ਕੰਨ ਦੇ ਨਾਲ- ਨਾਲ ਅੰਦਰੋਂ ਸਿਰ ਦੀਆਂ ਨਾੜਾਂ ਕਾਫੀ ਡੂੰਘਾਈ ਤੱਕ ਖਿੱਚੀਆਂ ਜਾ ਚੁੱਕੀਆਂ ਸਨ  ਜਿਸ ਕਰਕੇ ਬਹੁਤ ਵੱਡਾ ਸਰੀਰਕ ਨੁਕਸਾਨ ਹੋਣ ਦਾ ਡਰ ਸੀ ।
 
 ਪਹਿਲਾਂ ਉਹ ਈਰਖਾ ਨਾਲ ਬਹੁਤ ਦੁਖੀ ਸੀ ਤੇ ਹੁਣ ਕੰਨ ਦੇ ਨਾਲ- ਨਾਲ ਸਿਰ ਦੀ ਤਕਲੀਫ ਉਸ ਨੂੰ ਸੌਣ ਨਹੀਂ ਸੀ ਦਿੰਦੀ।
 
ਗੱਲ ਕਚਹਿਰੀ ਤੱਕ ਪਹੁੰਚ ਚੁੱਕੀ ਸੀ  । ਹੁਣ ਦੋਵੇਂ ਪਾਸੇ ਜਿਹੜੀਆਂ ਜ਼ਹਿਰੀਲੀਆਂ ਭਾਵਨਾਵਾਂ ਕਰਕੇ ਇਹ ਸਭ ਕੁਝ ਹੋਇਆ ,ਉਹਨਾਂ ਦੀ ਜਗ੍ਹਾ ਪਛਤਾਵੇ ਨੇ ਲੈ ਲਈ ਸੀ ।
ਹੁਣ ਦੋਵੇਂ ਸੋਚ ਰਹੇ ਸਨ ਕਿ ਕਾਸ਼! ਜੇਕਰ ਉਸ ਸਮੇਂ ਆਏ ਆਪਣੇ  ਗੁੱਸੇ ਤੇ ਅਸੀਂ  ਕਾਬੂ ਪਾ ਲੈਂਦੇ ਤਾਂ ਕਿੰਨਾ ਵਧੀਆ ਹੋਣਾ ਸੀ ।

ਪਰ ਹੁਣ ਕੀ ਹੋ ਸਕਦਾ ਸੀ ?

ਪੱਟੇ ਹੋਏ ਕੰਨ ਦੀ ਤਕਲੀਫ ਨੇ ,ਉਸਦਾ ਜਿਉਣਾ ਹੋਰ ਵੀ ਦੁੱਭਰ ਕਰ ਦਿੱਤਾ, ਐਨਾ ਹੀ ਨਹੀਂ,  ਇਸ ਕਾਰਨ ਹੁਣ ਉਹ ਸਮਾਜ ਵਿੱਚ ਲੋਕਾਂ ਸਾਹਮਣੇ  ਆਉਣ ਵੇਲੇ ਬਹੁਤ ਸ਼ਰਮ ਮਹਿਸੂਸ ਕਰਦਾ ਸੀ, ਕਿਉਂਕਿ ਹੁਣ ਉਹ ਇੱਕ ਕੰਨ ਨਾਲ ਬਹੁਤ ਅਜੀਬ ਲਗਦਾ ਸੀ ।

ਦੋਸਤੋ, ਗੁੱਸੇ ਤੇ ਕਾਬੂ ਪਾਉਣ ਤੇ ਕਈ ਬੁਰੀਆਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ,,ਘਰ ਵਿੱਚ ਜਾਂ ਸਮਾਜ ਵਿੱਚ ਵਿਚਰਦੇ ਸਮੇਂ ਜੇਕਰ ਅਸੀਂ ਇਸ ਨੂੰ ਆਪਣੇ ਦਿਮਾਗ ਤੇ ਹਾਵੀ ਹੋਣ ਤੋਂ ਬਚਾ ਲਈਏ ਤਾਂ ਸਾਡੇ ਵਰਗਾ ਕੋਈ ਹੋਰ  ਹੋ ਈ ਨਹੀਂ ਸਕਦਾ ।
 
ਬਹੁਤ ਸਾਰੇ ਲੋਕ ਬਿਨਾਂ ਕਿਸੇ ਗੱਲ ਤੋਂ ਇੱਕ ਦੂਜੇ  ਨਾਲ ਈਰਖਾ ਕਰਦੇ ਰਹਿੰਦੇ ਹਨ ਤੇ ਇਹੋ ਜਿਹੀ ਨਾਕਾਰਾਤਮਿਕ ਸੋਚ ਹੋਰ ਬਹੁਤ ਸਾਰੀਆਂ ਜ਼ਹਿਰੀਲੀਆਂ ਭਾਵਨਾਵਾਂ ਨੂੰ ਜਨਮ ਦਿੰਦੀ ਹੈ । ਜਿਸ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ ।

ਸ਼ੁਕਰ ਐ ! ਸਾਡੀ ਸਾਹ ਲੈਣ ਵਾਲੀ ਪ੍ਰਕਿਰਿਆ ਤੇ ਬਾਕੀ ਕੁਦਰਤੀ ਸਹੂਲਤਾਂ ਅਤੇ ਸ਼ਕਤੀਆਂ ,ਕੁਦਰਤ ਨੇ ਆਪਣੇ ਹੱਥ ਵਿੱਚ ਰੱਖੀਆਂ ਹਨ ।

ਨਹੀਂ ਤਾਂ ਮਨੁੱਖੀ ਸੁਭਾਅ ਦਾ ਤਾਂ ਸਾਨੂੰ ਪਤਾ ਈ ਐ ! 
ਇਹਨੇ ਇੱਕ -ਦੂਜੇ  ਨੂੰ ਟਿਕਣ ਹੀ ਨਹੀਂ ਸੀ  ਦੇਣਾ ! 

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
  ਈਰਖਾ ਤੇ ਗੁੱਸਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਤੀਸਰਾ ਨੇਤਰ
ਅਜੀਤ ਸਤਨਾਮ ਕੌਰ, ਲੰਡਨ 
ਉਧਾਰੀ ਮਮਤਾ ਦਾ ਨਿੱਘ
ਅਜੀਤ ਸਤਨਾਮ ਕੌਰ, ਲੰਡਨ 
ਮਸ਼ੀਨੀਮਸ਼ੀਨੀ ਅੱਥਰੂ
ਮਖ਼ਦੂਮ ਟੀਪੂ ਸਲਮਾਨ  
maaਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ
stationਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ
pippalਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com